ਨੀਦਰਲੈਂਡ 'ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ

Sunday, 28 Feb, 8.20 pm

ਇੰਟਰਨੈਸ਼ਨਲ ਡੈਸਕ- ਨੀਦਰਲੈਂਡ 'ਚ ਡੱਚ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਰਾਟਰਡੈਮ ਬੰਦਰਗਾਹ 'ਤੇ ਪਹੁੰਚੀ ਪਹਾੜੀ ਲੂਣ ਦੇ ਇਕ ਕੰਟੇਨਰ 'ਚ ਪੈਕ 1.5 ਟਨ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈ। ਸਥਾਨਕ ਮੀਡੀਆ ਅਨੁਸਾਰ ਕੰਟੇਨਰ ਬੁੱਧਵਾਰ ਨੂੰ ਜ਼ਬਤ ਕੀਤਾ ਗਿਆ ਸੀ। ਨੀਦਰਲੈਂਡ ਪੁਲਸ ਨੇ ਪਾਕਿਸਤਾਨ ਤੋਂ ਪਹਾੜੀ ਲੂਣ ਨਾਲ ਭਰੇ ਇਕ ਸ਼ਿਪਿੰਗ ਕੰਟੇਨਰ ਦੀ ਤਲਾਸ਼ੀ ਲੈਣ ਤੋਂ ਬਾਅਦ ਹੈਰੋਇਨ ਦੀ ਇਹ ਖੇਪ ਬਰਾਮਦ ਕੀਤੀ।

ਇਹ ਖ਼ਬਰ ਪੜ੍ਹੋ- ਰੋਹਿਤ ਆਪਣੇ ਸਰਵਸ੍ਰੇਸ਼ਠ 8ਵੇਂ ਸਥਾਨ 'ਤੇ, ਅਸ਼ਵਿਨ ਤੀਜੇ ਨੰਬਰ 'ਤੇ


ਡੱਚ ਸਮਾਚਾਰ ਅਨੁਸਾਰ ਬਿ੍ਰਟੇਨ 'ਚ ਨੈਸ਼ਨਲ ਕ੍ਰਾਈਮ ਏਜੰਸੀ ਦੀ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਇਹ ਕਾਰਵਾਈ ਕੀਤੀ।