ਗਿੱਦੜਬਾਹਾ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ, ਲੱਖਾ ਸਿਧਾਣਾ ਨੂੰ ਦੱਸਿਆ ਸੰਯੁਕਤ ਮੋਰਚੇ ਦਾ ਹਿੱਸਾ

Sunday, 28 Feb, 8.31 pm

ਮੁਕਤਸਰ ਸਾਹਿਬ (ਸੋਨੂੰ ਖੇੜਾ) : ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਗਿੱਦੜਬਾਹਾ ਵਿਖੇ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਕਿਸਾਨ ਅੰਦੋਲਨ ਅਜੇ ਹੋਰ ਲੰਬਾ ਚਲੇਗਾ। ਉਹਨਾਂ ਨੇ ਕਿਸਾਨਾਂ ਨੂੰ ਇਕਜੁੱਟ ਹੋ ਕਿ ਸੰਘਰਸ਼ ਵਿਚ ਸਾਥ ਦੇਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਹੁਣ ਦੋ ਜਿੰਮੇਵਾਰੀਆਂ ਹਨ ਹਾੜੀ ਦੀ ਫਸਲ ਵੀ ਸੰਭਾਲਣੀ ਹੈ ਅਤੇ ਸੰਘਰਸ਼ ਚ ਵੀ ਯੋਗਦਾਨ ਪਾਉਣਾ ਤੇ ਕਿਸਾਨ ਇਸ ਲਈ ਤਿਆਰ ਹਨ । ਰਾਕੇਸ਼ ਟਿਕੈਤ ਦੇ ਬਿਆਨਾਂ ਸਬੰਧੀ ਰੁਲਦੂ ਸਿੰਘ ਨੇ ਕਿਹਾ ਕਿ ਜੇਕਰ ਟਰੈਕਟਰਾਂ ਰਾਹੀ ਸੰਸਦ ਘੇਰਨ ਜਾ ਹੋਰ ਫੈਸਲੇ ਸੰਯੁਕਤ ਮੋਰਚੇ ਵਲੋਂ ਲਏ ਜਾਂਦੇ ਹਨ ਤਾਂ ਸਾਰੀਆਂ ਜਥੇਬੰਦੀਆ ਉਸ ਤੇ ਪਹਿਰਾ ਦੇਣਗੀਆਂ। ਬੀਤੇ ਦਿਨੀ ਮਹਿਰਾਜ ਵਿਚ ਲੱਖਾ ਸਿਧਾਣਾ ਦੇ ਹਕ 'ਚ ਹੋਏ ਇਕੱਠ ਸਬੰਧੀ ਰੁਲਦੂ ਸਿੰਘ ਨੇ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਰਾਏ ਹੈ ਕਿ ਹੁਣ ਜੋ ਵੀ ਇਕੱਠ ਹੋ ਰਹੇ ਹਨ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਹੀ ਹਨ।