ਦਿੱਲੀ ਦੀ ਜੇਲ੍ਹ 'ਚੋਂ ਜ਼ਮਾਨਤ ਤੇ ਬਾਹਰ ਆਏ ਕਿਸਾਨਾਂ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ

Sunday, 28 Feb, 8.12 pm

ਮਾਨਸਾ 28 ਫਰਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਬੋਘ ਸਿੰਘ ਮਾਨਸਾ (ਪੰਜਾਬ) ਪਿੰਡ ਪੇਰੋਂ ਦੇ ਕਿਸਾਨ 29 ਜਨਵਰੀ ਦਿੱਲੀ ਤੋਂ ਦਿੱਲੀ ਸਰਕਾਰ ਨੇ ਗੁੱਡ-ਨਾਇਟ ਗ੍ਰਿਫਤਾਰ ਕੀਤੇ ਉਹ ਅੱਜ ਜਮਾਨਤ (ਧਾਰਾ 307) ਕਰਵਾ ਕੇ ਪਿੰਡ ਪਹੁੰਚੇ। ਪੇਰੋਂ ਨਗਰ ਵੱਲੋਂ ਪੰਜੇ ਕਿਸਾਨਾਂ ਦਾ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਰੂ ਘਰ ਵਿੱਚ ਇਕੱਤਰ ਹੋ ਕੇ ਸਰੋਪੇ ਪਾਏ ਗਏ। ਜਗਪਾਲ ਸਿੰਘ ਪੇਰੋਂ ਨੇ ਸੰਬੋਧਨ ਕੀਤਾ ਕਿ ਜਿੰਨਾਂ ਸਮਾਂ ਤਿੰਨੋਂ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਹਨਾਂ ਸਮਾਂ ਮੋਦੀ ਸਰਕਾਰ ਨਾਲ ਸੰਘਰਸ਼ ਜਾਰੀ ਰਹੇਗਾ। ਬੇਸ਼ੱਕ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ, ਅਸੀਂ ਦੇਵਾਂਗੇ ਅਤੇ ਅੰਦੋਲਨ ਜਾਰੀ ਰੱਖਾਂਗੇ।

ਜਮਾਨਤ ਤੇ ਵਾਪਿਸ ਪਰਤੇ ਕਿਸਾਨਾਂ ਦੇ ਨਾਮ:-
1. ਛਿੰਦਰ ਸਿੰਘ ਪੁੱਤਰ ਜੰਟਾ ਸਿੰਘ
2. ਕੁਲਦੀਪ ਸਿੰਘ ਪੁੱਤਰ ਗੁਰਲਾਲ ਸਿੰਘ
3. ਸੁਖਰਾਜ ਸਿੰਘ ਪੁੱਤਰ ਗੁਰਜੰਟ ਸਿੰਘ
4. ਉਵਰਸੀਰ ਸਿੰਘ ਪੁੱਤਰ ਛਿੰਦਰ ਸਿੰਘ
5. ਰੁਪਿੰਦਰ ਸਿੰਘ ਪੁੱਤਰ ਸੰਤਾ ਸਿੰਘ

ਜ਼ਿੰਮੇਵਾਰ ਕਿਸਾਨ ਆਗੂ:-
1. ਸਾਬਕਾ ਪ੍ਰਧਾਨ ਰਾਮ ਸਿੰਘ
2. ਗਮਦੂਰ ਸਿੰਘ
3. ਬਲਕਰਨ ਸਿੰਘ
4. ਕਾਲਾ ਸਿੰਘ ਖਜ਼ਾਨਚੀ
5. ਬਾਦਲ ਸਿੰਘ
6. ਸਾਬਕਾ ਸਰਪੰਚ ਨਿਰੰਜਣ ਸਿੰਘ
7. ਸੁਖਵਿੰਦਰ ਸਿੰਘ
8. ਬਿੰਦਰ ਸਿੰਘ ਸਾਬਕਾ ਖਜ਼ਾਨਚੀ