ਭਾਰਤ ਵਾਸੀ ਯਾਦ ਰੱਖਣ ਕਿ ਦਿੱਲੀ ਕਿਸਾਨ ਮੋਰਚਾ ਹੁਣ ਇਨਸਾਨ ਮੋਰਚਾ ਬਣ ਚੁੱਕਾ ਹੈ - ਭਾਈ ਪਿੰਦਰਪਾਲ ਸਿੰਘ

Sunday, 28 Feb, 8.02 pm

ਅਜਨਾਲਾ ,28 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰਹੱਦਾਂ 'ਤੇ ਚੱਲ ਰਿਹਾ ਕਿਸਾਨ ਮੋਰਚਾ ਹੁਣ ਇਨਸਾਨ ਮੋਰਚਾ ਬਣ ਗਿਆ ਹੈ I ਇਹ ਪ੍ਰਗਟਾਵਾ ਅੱਜ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਅਜਨਾਲਾ ਸ਼ਹਿਰ 'ਚ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰਨ ਤੋਂ ਪਹਿਲਾਂ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ I ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਖੇਤੀ ਨੂੰ ਰੱਦ ਕਰਵਾਉਣ ਸਮੇਤ ਆਪਣੀਆਂ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅੜੀਅਲ ਵਤੀਰਾ ਅਪਣਾਇਆ ਜਾ ਰਿਹਾ ਹੈ ਜੋ ਕਿ ਨਾ ਬਰਦਾਸ਼ਤ ਕਰਨਯੋਗ ਹੈ I ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਹੈ ਤਾਂ ਦੁਕਾਨ ਹੈ ਤੇ ਜੇਕਰ ਕਿਸਾਨ ਨਹੀਂ ਤਾਂ ਦੁਕਾਨ ਵੀ ਨਹੀਂ I